Mardane Nu – The Realm of Rabab Lyrics in Punjabi and English Translation
ਮਰਦਾਨੇ ਨੂੰ…
“To The Realm of Rabab“
ਤੂੰ ਤਰਬਾਂ ਦਾ ਧਨੀ ਵਲੀ ਕੋਈ ਪਿਆਰਾਂ ਦਾ !
ਤੂੰ ਕਾਦਰ ਦਾ ਆੜੀ ਮਿੱਤ ਕਰਤਾਰਾਂ ਦਾ !
You are The Master of The Strings , a Saint of The Devotion !
You are the Confidante of the Creator & the Companion of the Almighty !
ਦੂਰ-ਦੁਰਾਡੇ ਸਫ਼ਰ ਮੁਕਾ ਕੇ ਮੁੜਿਆ ਏਂ !
ਤੂੰ ਖ਼ਲਕਤ ਨੂੰ ਕੀ ਸਮਝਾ ਕੇ ਮੁੜਿਆ ਏਂ !
You returned after completing distant journeys !
What wisdom did you share with the world on this pilgrimage !
ਜੋਬਨ ਦੇ ਜੁਗਰਾਫ਼ੇ ਤੇਰੇ ਹਾਣੀ ਸੀ !
ਲੇਕਿਨ ਤੇਰੀ ਚਾਲ ਸਦਾ ਹੀ ਪਾਣੀ ਸੀ !
You were so young while starting this path of wisdom.
But your walk always flowed like water.
ਮੈਂ ਕਲਮਾਂ ਦਾ ਰੁਤਬਾ ਤੈਥੋਂ ਪੜ੍ਹਿਆ ਈ ਨੀ !
ਤੂੰ ਜ਼ਰਬਾਂ ਦੇ ਕਾਗ਼ਜ਼ ਨੂੰ ਵੀ ਫੜਿਆ ਈ ਨੀ !
I was unable to learn the dignity of words from you !
Though you never even touched the paper of currency !
ਦੇਸ ਕਿਸੇ ਦਾ ਵਾਸੀ ਦੇਸ ਰਬਾਬਾਂ ਦਾ !
ਧੁੱਪਾਂ ਵਰਗਾ ਕਰ’ਤਾ ਰੰਗ ਗੁਲਾਬਾਂ ਦਾ !
You belonged to the “The Realm of Rabab“ !
Your turned the colour of roses into the Sunshine!
ਸੁਣ ਉਸਤਤ ਦਿਆ ਜਾਇਆ ਖੇਡ ਮੁਕਾਵੀਂ ਨਾ !
ਰੁਕ ਜਾ ਮੈਨੂੰ ਮਿਲ਼ੇ ਬਿਨਾ ਹੁਣ ਜਾਵੀਂ ਨਾ !
O ‘You Son of the Hymn’ please do not end this wonder yet !
Stay a while longer, please don’t leave without meeting me !
ਆਹ ਤਾਰਾਂ ਦੀ ਦੁਨੀਆਂ ਦਾ ਸ਼ੁਕਰਾਨਾ ਏ !
ਇਹ ਵੀ ਸ਼ਾਯਦ ਅਗਲਾ ਕੋਈ ਬਹਾਨਾ ਏ !
My gratitude to the world of these strings of eulogy !
Perhaps this is the pretext of an another sphere !
ਸੁਣਦੇ-ਸੁਣਦੇ ਨੈਣਾਂ ਨੂੰ ਕੋਈ ਲੋਰ ਚੜ੍ਹੀ !
ਪਹਿਲਾਂ ਵਰਗੀ ਨਹੀਂ ਇਹ ਹੁਣ ਕੋਈ ਹੋਰ ਚੜ੍ਹੀ !
While listening to you my eyes intoxicated !
This ecstasy was never felt before, this is entirely divine !
ਹਰਫ਼ਾਂ ਦੇ ਅਫ਼ਸਾਨੇ ਗਾਵਣ ਵਾਲ਼ਿਆ ਵੇ !
ਲੇਖੇ ਆਪ ਮੁਕਾ ਕੇ ਜਾਵਣ ਵਾਲ਼ਿਆ ਵੇ !
You are the voice of the unsaid tales !
One who settled his own accounts before leaving !
ਮਗ਼ਰਿਬ ਦੀਆਂ ਨਮਾਜ਼ਾਂ ਦੇਖ ਉਡੀਕਦੀਆਂ !
ਸੁੰਨੀਆਂ ਪੌਣਾਂ ਕਿਉਂ ਨਹੀਂ ਸੁਣੀਆਂ ਚੀਕਦੀਆਂ !
The ‘Prayer of Sunset’ awaits you !
Why don’t you listen to these lonely winds crying ?
ਮਸਲੇ ਹੱਲ ਕਰਾਉਣੇ ; ਮਸਲੇ ਹਸਤੀ ਦੇ !
ਔਹ ਮੁਤਰਿਬ ਦੇ ਪਿੰਡ ; ਪੑਆਰ ਦੀ ਬਸਤੀ ਦੇ !
We need to resolve the matters of the existence yet !
We need to resolve the matters of the love of the village of the Musician!
ਸੁਣਿਆ ਤੇਰਾ ਮੌਲਾ ਤੇਰਾ ਆੜੀ ਏ !
ਸੁਣਿਆ ਸੁਹਣੀ ਤਰਜ਼ ਵੀ ਤੇਰੀ ਲਾੜੀ ਏ !
I’ve heard that Your God is your mate !
& The beautiful melody is your bride !
ਆਹ ਕੋਈ ਸੁਫ਼ਨਾ ਸੁਫ਼ਨੇ ਵਰਗਾ ਹੋਇਆ ਈ ਨੀ !
ਅੰਮੜੀ ਨੇ ਵੀ ਤੇਲ ਦੇਹਰੀ ‘ਤੇ ਚੋਇਆ ਈ ਨੀ !
This dream never became a dreams actually !
Even the the mother was not there to welcome you back from the last journey !
ਇੱਕ ਪਾਸੇ ਕੋਈ ਮਜ੍ਹਲਿਸ ਦਾ ਧਰਵਾਸਾ ਏ !
ਇੱਕ ਪਾਸੇ ਕੋਈ ਮੀਰ ਖਰੇ ਦਾ ਹਾਸਾ ਏ !
On one side, there’s the solace of the gathering of the saints !
On the other side a profound musician is smiling !
ਤੂੰ ਐਨੇ ਦਰਿਆ ਵੀ ਤਾਂ ਸਰ ਕੀਤੇ ਈ ਸੀ !
ਤੂੰ ਨਸ਼ਿਆਂ ਵਰਗੇ ਉਹ ਸ਼ਰਬਤ ਪੀਤੇ ਈ ਸੀ !
You have conquered so many rivers with grace !
You drank those waters like intoxicating truths !
ਖ਼ਲਕ਼ਤ ਪਾਣੀ ਵਾਰੇ ਕੱਸੀਆਂ ਤਾਰਾਂ ‘ਤੇ !
ਔਹ ਕੋਈ ਜਾਦੂ ਛਿੜਕ ਰਿਹਾ ਸਰਦਾਰਾਂ ‘ਤੇ !
The Humanity is performing the ritual of welcoming the tuned strings !
The magic is being sprinkled over the nobles ?
ਨੂਰ ਕਿਸੇ ਦੇ ਭਰ-ਭਰ ਕੇ ਵਰਤਾਉਂਨਾ ਏਂ !
ਆਹ ਤੂੰ ਕਿਹੜੀ ਛੁਪੀ ਕਹਾਣੀ ਗਾਉਂਨਾ ਏਂ !
You poured Someone’s Divine Gleam with abundance !
Which hidden tale are you singing now ?
ਚੱਲ ਕੋਈ ਬਾਤ ਮੌਸੀਕ਼ੀ ਵਿੱਚ ਹੀ ਭਰ ਲਈਏ !
ਆਪਾਂ ਇਸ’ਤੇ ਰਾਜ਼ੀਨਾਮਾ ਕਰ ਲਈਏ !
Let’s engrave this moment into our musicology!
Let’s settle this with an agreement !
ਆਪਣੀ ਇਸ ਤੋਂ ਮਗਰੋਂ ਬਾਤ ਮੁਕ਼ੰਮਲ ਹੈ !
ਆਹ ਫ਼ਨਕਾਰਾਂ ਦੀ ਵੀ ਜ਼ਾਤ ਮੁਕ਼ੰਮਲ ਹੈ !
After this, our conversation will be completed !
Even this lineage of artists will be fulfilled !
ਮੌਜੇ ਦੀ ਕੋਈ ਠੋਹਕਰ ਲਾ ਜਾ ਤਾਜਾਂ ਨੂੰ !
ਸਾਜਿਦ ਵਰਗੇ ਕਰਕੇ ਜਾਹ ਸਰਤਾਜਾਂ ਨੂੰ !🙏🏻
Please stumble upon my fake crown
& make “Sartaaj” like your own Son “Sajid” !
Written by: Satinder Sartaaj
Mardane Nu – The Realm of Rabab Lyrics in English
Tu Tarban Da Dhani Wali Koi Piyaran Da
Tu Qadar Da Aari Mitt Kartaran Da
Door-Durade Safar Muka Ke Murya E
Tu Khalqat Nu Ki Samjha Ke Murya E
Joban De Jugrafe Tere Hani Si
Lekin Teri Chal Sada Hi Pani Si
Main Kalman Da Rutba Taiton Parhia E Ni
Tu Zarban De Kagaz Nu Vi Pharhia E Ni
Des Kise Da Wasi Des Rababan Da
Dhuppan Warga Karta Rang Gulaban Da
Sun Ustat Dia Jaiya Khed Mukawin Na
Ruk Ja Mainu Mille Bina Hun Jawin Na
Ah Tara Di Duniya Da Shukrana E
Ih Vi Shayad Agla Koi Bahana E
Sunde-Sunde Naina Nu Koi Lor Chadhri
Pahilan Wargi Nahi Ih Hun Koi Hor Chadhri
Harfan De Afsane Gawan Waliya Ve
Lehke Ap Muka Ke Jawan Waliya Ve
Maghrib Di Namazan Dekh Udkdia
Sunia Pauna Kyon Nahi Sunia Chikdia
Masle Hall Karaune; Masle Hasti De
Oh Mutrib De Pind; Pyar Di Basti De
Sunia Tera Maula Tera Aari E
Sunia Suhani Tarz Vi Teri Lari E
Ah Koi Sufna Sufne Warga Hoya E Ni
Amri Ne Vi Tel Dehri Te Choya E Ni
Ikk Pase Koi Majlis Da Darwasa E
Ikk Pase Koi Mir Khare Da Hasa E
Tu Aine Dariya Vi Tan Sar Kite E Si
Tu Nashiyan Warge Oh Sharbat Pite E Si
Khalqat Pani Ware Kassi Tara Te
Oh Koi Jadu Chhirak Riha Sardara Te
Noor Kise De Bhar-Bhar Ke Wartauna E
Ah Tu Kihri Chhupi Kahani Gauna E
Chal Koi Bat Mausiqi Vich Hi Bhar Laiye
Apa Iste Raznama Kar Laiye
Apani Is Ton Magro Bat Mukammal Hai
Ah Fankaran Di Vi Zaat Mukammal Hai
Mauje Di Koi Thokar La Ja Tajan Nu
Sajid Warge Karke Jah Sartajan Nu
Written by: Satinder Sartaaj
Mardane Nu – The Realm of Rabab Song Description
✨ Credits ✨
🎶 Song: Mardane Nu
🎤 Singer / Lyrics / Composer: Satinder Sartaaj
🎥 Capturing/ Editor: Aman Kadwasra
📱 YouTube Management: Pixilar Studios