ਆ ਸੱਜਣ Aa Sajan Lyrics in Punjabi – Satinder Sartaaj | Speed Records

Aa Sajan Song Poster from - Satinder Sartaaj - Speed Records

Aa Sajan Lyrics in Punjabi – Full Song Lyrics

ਆ ਸੱਜਣ, ਗਲ ਲਾ ਸੱਜਣ, 
ਥੱਕ ਗਈ ਆਂ, ਰਾਹਵਾਂ ਨਿਹਾਰ ! 
ਆ ਸੱਜਣ, ਗਲ ਲਾ ਸੱਜਣ, 
ਥੱਕ ਗਈ ਆਂ, ਰਾਹਵਾਂ ਨਿਹਾਰ ! 

ਤੇਰੇ ਵਿਛੋੜੇ ਨੇ, ਦਿਲ ਐਸੇ ਤੋੜੇ ਨੇ, 
ਦੁੱਖ ਹੁਣ ਨਾ ਹੁੰਦਾ ਸਹਾਰ ! 
ਆ ਸੱਜਣ, ਗਲ ਲਾ ਸੱਜਣ, 
ਥੱਕ ਗਈ ਆਂ, ਰਾਹਵਾਂ ਨਿਹਾਰ ! 

ਮਿੰਨਤਾਂ ਮੈਂ ਪਾਵਾਂ, ਵੇ ਕਰਦੀ ਦੁਆਵਾਂ ! 
ਹਾੜਾ ਵੇ ਇੱਕ ਵਾਰੀ ਸੁਣ ਆ ਕੇ ਹਾਵਾਂ ! 

ਮਿੰਨਤਾਂ ਮੈਂ ਪਾਵਾਂ, ਵੇ ਕਰਦੀ ਦੁਆਵਾਂ ! 
ਹਾੜਾ ਵੇ ਇੱਕ ਵਾਰੀ ਸੁਣ ਆ ਕੇ ਹਾਵਾਂ ! 
ਤਰਲੇ ਮੈਂ ਕਰਦੀ, ਹਾਏ ਜਾਵਾਂ ਮਰਦੀ, 
ਮੋਇਆਂ ਨੂੰ ਨਾ ਹੋਰ ਮਾਰ ! 

ਆ ਸੱਜਣ, ਗਲ ਲਾ ਸੱਜਣ, 
ਥੱਕ ਗਈ ਆਂ, ਰਾਹਵਾਂ ਨਿਹਾਰ ! 
ਤੇਰੇ ਵਿਛੋੜੇ ਨੇ, ਦਿਲ ਐਸੇ ਤੋੜੇ ਨੇ, 
ਦੁੱਖ ਹੁਣ ਨਾ ਹੁੰਦਾ ਸਹਾਰ ! 
ਆ ਸੱਜਣ, ਗਲ ਲਾ ਸੱਜਣ, 
ਥੱਕ ਗਈ ਆਂ, ਰਾਹਵਾਂ ਨਿਹਾਰ ! 

ਵੇ ਸੱਜਣਾ ਨੂੰ ਐਨਾ ਦੁਖੀ ਨੀ ਕਰੀਦਾ ! 
ਜਿਹਨੂੰ ਮੀਤ ਮੰਨੀਏ, ਉਹਦਾ ਦਮ ਭਰੀਦਾ ! 
ਨਜ਼ਰ ਜਿਸਨੂੰ ਟੋਲ੍ਹੇ, ਨਾ “ਸਰਤਾਜ” ਕੋਲ਼ੇ, 
ਤਾਂ ਫਿਰ ਕੀ ਖਿਜ਼ਾ ਕੀ ਬਹਾਰ ! 

ਆ ਸੱਜਣ, ਗਲ ਲਾ ਸੱਜਣ, 
ਥੱਕ ਗਈ ਆਂ, ਰਾਹਵਾਂ ਨਿਹਾਰ ! 
ਤੇਰੇ ਵਿਛੋੜੇ ਨੇ, ਦਿਲ ਐਸੇ ਤੋੜੇ ਨੇ, 
ਦੁੱਖ ਹੁਣ ਨਾ ਹੁੰਦਾ ਸਹਾਰ ! 
ਆ ਸੱਜਣ, ਗਲ ਲਾ ਸੱਜਣ, 
ਥੱਕ ਗਈ ਆਂ, ਰਾਹਵਾਂ ਨਿਹਾਰ !

👉 In English - Aa Sajan Lyrics

Written by: Satinder Sartaaj


About Aa Sajan (ਆ ਸੱਜਣ) Song

Description